Tuesday, January 13, 2009

Superbs of life


Another attack to abolish Sikh culture by ZEE TV...





ਵਡਹੰਸੁ ਮਹਲਾ ੫ ਤੂ ਬੇਅੰਤੁ ਕੋ ਵਿਰਲਾ ਜਾਣੈ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ਸੇਵਕ ਕੀ ਅਰਦਾਸਿ ਪਿਆਰੇ ਜਪਿ ਜੀਵਾ ਪ੍ਰਭ ਚਰਣ ਤੁਮਾਰੇਰਹਾਉ ਦਇਆਲ ਪੁਰਖ ਮੇਰੇ ਪ੍ਰਭ ਦਾਤੇ ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ਸਦਾ ਸਦਾ ਜਾਈ ਬਲਿਹਾਰੀ ਇਤ ਉਤ ਦੇਖਉ ਓਟ ਤੁਮਾਰੀ ਮੋਹਿ ਨਿਰਗੁਣ ਗੁਣੁ ਕਿਛੂ ਨ ਜਾਤਾ ਨਾਨਕ ਸਾਧੂ ਦੇਖਿ ਮਨੁ ਰਾਤਾ ॥ {ਪੰਨਾ 562-563}

ਜਦੋਂ ਮੈਂ ਆਪਣਾ ਬਲੋਗ, http://boonoflife.blogspot.com/ ਖਤਮ ਕੀਤਾ ਤਾਂ ਸੋਚਿਆ ਕਿ ਕਿਓਂ ਨਾ ਆਪਣੀ ਜਿੰਦਗੀ ਦੇ ਤਜੁਰਬੇ ਨੂ ਵੀ ਬਲੋਗ ਤੇ ਲਿਖ ਦੇਵਾਂ ਤੇ ਜੋ ਗਿਆਨ ਵਾਹਿਗੁਰੂ ਸਦਕਾ ਮਿਲਿਆ ਹੈ ਓਸ ਨੂ ਸਿਖ ਸੰਗਤਾਂ ਨਾਲ ਸਾਂਝਾ ਕਰਾਂ ! ਇਹ ਸੋਚ ਕੇ ਮੈਂ ਇਸ ਬਲੋਗ ਤੇਲਿਖਣਾ ਸ਼ੁਰੂ ਕੀਤਾ ਜਿਸ ਨਾਲ ਦਾਸ ਨੂ ਵਾਹਿਗੁਰੂ ਤਕ ਪੂਜਨ ਦੀ ,ਵਾਹਿਗੁਰੂ ਨੂ ਜਾਨਣ ਦੀ ਜੋ ਤਾਂਘ ਹੈ ਓਹ ਸੰਗਤਾਂ ਨਾਲ ਸਾਂਝੀਕਰਾਂ! ਤੁਹਾਨੂ ਇਹ ਸਮਝ ਜਾਏਗੀ ਕਿ ਤੁਸੀਂ ਕੌਣ ਹੋ, ਕਿਥੋਂ ਆਏ ਹੋ, ਕਿਸ ਕੰਮ ਲਈ ਇਥੇ ਆਏ ਹੋ, ਤੁਹਾਨੂ ਕਿਸਨੇ ਭੇਜਿਆ ਹੈ,ਤੁਹਾਡੇ ਜਨਮ ਲੈਣ ਦਾ ਕਾਰਣ ਕੀ ਹੈ? ਤੁਸੀਂ ਆਏ ਤਾ ਹੋ ਪਰ ਹੁਣ ਕਿਥੇ ਜਾਣਾ ਹੈ ! ਇਹਨਾ ਸਬ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਗੁਰਬਾਣੀ ਅਨੁਸਾਰ ਹੀ ਕੀਤੀ ਜਾਏਗੀ !

ਇਹਨਾ ਗਲਾਂ ਦੇ ਜਵਾਬ ਭਾਲਣ ਲਈ ਵਡੇ ਵਡੇ ਸੰਤ ਮਹਾਤਮਾਵਾਂ ਨੇ ਸਤਯੁਗ ਵਿਚ ਹਜਾਰਾਂ ਸਾਲਾਂ ਤਕ ਤਪ ਕੀਤਾ ਪਰ ਇਸਦਾਜਵਾਬ ਨਹੀਂ ਭਾਲ ਸਕੇ ਪਰ ਵੇਖੋ ਕਲਯੁਗ ਵਿਚ ਇਸਦਾ ਜਵਾਬ ਹੈ ! ਅਜ ਤੁਹਾਨੂ ਹਜਾਰਾਂ ਸਾਲਾਂ ਤਕ ਤਪ ਕਰਨ ਦੀ ਲੋੜ ਨਹੀਂ!ਗੁਰੂ ਸਾਹਿਬ ਜੀ ਦਾ ਵਰਦਾਨ ਹੈ ਕੀ ਕਲਯੁਗ ਵਿਚ ਇਕ ਚਿਤ ਹੋ ਕੇ ਜੇ ਇਕ ਛਿਨ ਵੀ ਪ੍ਰਭੁ ਦਾ ਧਿਆਨ ਕਰ ਲਿਆ ਜਾਵੇਗਾ ਤਾਵਾਹਿਗੁਰੂ ਦੀ ਉਸਨੁ ਪ੍ਰਾਪਤੀ ਹੋ ਜਾਵੇਗੀ ਪਰ ਕਲਯੁਗ ਤੁਹਾਨੂ ਇਕ ਛਿਨ ਵੀ ਇਕ ਚਿਤ ਰੱਬ ਦਾ ਨਾਮ ਧਿਆਓਨ ਨਹੀਂ ਦੇਵੇਗਾ!

ਵਾਹਿਗੁਰੂ ਜੀ ਨੂ ਜਾਨਣ ਲਈ ਇਹ ਜਰੂਰੀ ਨਹੀਂ ਕੀ ਤੁਹਾਡੀ ਉਮਰ ਵੀ ਜਿਆਦਾ ਹੀ ਹੋਣੀ ਚਾਹੀਦੀ ਹੈ ! ਪ੍ਰਹਲਾਦ ਪੰਜ ਵਰਿਆਂ ਦਾ ਸੀ ਜਦੋਂ ਉਸ ਨੂ ਰੱਬ ਮਿਲ ਗਿਆ ਸੀ, ਜਾਂ ਕਹੋ ਕਿ ਗਿਆਨ ਪ੍ਰਾਪਤ ਹੋ ਗਿਆ ਸੀ ! ਸਿਖਾਂ ਦੇ ਅਠਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨਸਾਹਿਬ ਜੀ ਵੀ ਕੁਲ ਸਾਡੇ ਪੰਜ ਵਰਿਆਂ ਦੇ ਸੀ ਜਦੋਂ ਓਹਨਾ ਨੂ ਗੁਰੂ ਗੱਦੀ ਦੀ ਪ੍ਰਾਪਤੀ ਹੋਈ ਸੀ ! ਇਹ ਓਹ ਪਵਿਤਰ ਰੂਹਾਂ ਸੀ ਜੋਮਨੁਖ ਮਾਤਰ ਨੂ ਰੱਬੀ ਨੂਰ ਦੇ ਦਰਸ਼ਨ ਕਰਾਓਨ ਤੇ ਉਸ ਸਚੇ ਵਾਹਿਗੁਰੂ ਨਾਲ ਜੋੜਨ ਲਈ ਹੀ ਇਸ ਧਰਤੀ ਤੇ ਆਈਆਂ ਸੀ ! ਇਸ ਵਾਸਤੇ ਉਮਰ ਕੋਈ

ਮਾਇਨੇ
ਨਹੀਂ ਰਖਦੀ ਕਿ ਵਾਹਿਗੁਰੂ ਜੀ ਦਾ ਨਾਮ ਅਸੀਂ ਵਡੇਰੀ ਉਮਰ ਵਿਚ ਹੀ ਲੈਣਾ ਹੈ, ਕੀ ਪਤਾ ਸਾਡੇ ਸਾਹ ਕਿਨੇ ਨੇ, ਸਾਡੀ ਉਮਰ ਕਿੰਨੀ ਹੈ? ਇਸ ਵਾਸਤੇ ਜਦੋਂ ਵੇਲਾ ਮਿਲ ਜਾਵੇ ਵਾਹਿਗੁਰੂ ਦਾ ਨਾਮ ਜਪੋ ! ਸਾਡੇ ਕੋਲ ਤਾਂ ਓਹ ਜੁਬਾਨ ਵੀ ਨਹੀਂ ਜਿਸ ਨਾਲ ਵਾਹਿਗੁਰੂ ਜੀ ਦੀ ਸਿਫਤ ਸਾਲਾਹ ਕਰ ਸਕੀਏ, ਜਿਸ ਨਾਲ ਵਾਹਿਗੁਰੂ ਜੀ ਦੇ ਗੁਣਾ ਦਾ ਬਖਾਨ ਕਰ ਸਕੀਏ !

ਕ੍ਰਿਸ਼ਨ ਜੀ ਮਹਾਰਾਜ ਨੇ ਗੀਤਾ ਵਿਚ ਕਿਹਾ ਹੈ ਕਿ ਸਾਰੇ ਸੰਸਾਰ ਦੇ ਸਬ ਪ੍ਰਾਣੀ ਓਹਨਾ ਤੋਂ ਹੀ ਜਨਮ ਲੈਂਦੇ ਨੇ ਤੇ ਫਿਰ ਓਹਨਾ ਵਿਚ ਹੀ ਸਮਾ ਜਾਂਦੇ ਨੇ ! ਪਰ ਓਹਨਾ ਗੀਤਾ ਦਾ ਗਿਆਨ ਦਿੰਦੇ ਇਹ ਨਹੀਂ ਕਿਹਾ ਕਿ ਪ੍ਰਾਣੀ ਜਨਮ ਕਿਓਂ ਲੈਂਦਾ ਹੈ? ਓਸ੍ਨੁ ਜਨਮ ਲੈਣ ਦੀ ਲੋੜ ਕੀ ਹੈ? ਕ੍ਰਿਸ਼ਨ ਜੀ ਨੇ ਆਪਣੇ ਆਪ ਨੂ ਪਰਮਾਤਮਾ ਕਿਹਾ ਹੈ !
ਪਰ ਓਹ ਜੰਮੇ ਵੀ ਤੇ ਮਰੇ ਵੀ, ਜਦੋਂ ਕਿ ਪਰਮਾਤਮਾ ਜਾਂ ਵਾਹਿਗੁਰੂ ਨੂ ਜਨਮ ਲੈਣ ਦੀ ਕੋਈ ਲੋੜ ਨਹੀਂ ਪੈਂਦੀ, ਓਹ ਸੁਖ - ਦੁਖ , ਛਲ -ਕਪਟ, ਮੋਹ - ਮਾਯਾ ਤੋਂ ਤੇ ਹਰ ਬੰਧਨ ਤੋਂ ਦੂਰ ਹੈ! ਓਹ ਅਜਨਮਾ ਹੈ ਤੇ ਮੌਤ ਉਸਨੁ ਛੂਹ ਵੀ ਨਹੀਂ ਸਕਦੀ !


ਪਰ ਸਾਡਾ ਵਿਸ਼ਾਦੂਸਰਾ ਹੈ, ਓਹ ਹੈ ਕਿ ਸਾਨੂ ਵਾਹਿਗੁਰੂ ਜੀ ਨੇ ਇਸ ਧਰਤੀ ਤੇ ਕਿਓਂ ਭੇਜਿਆ?

ਬਥੇਰੇ ਸਾਲ ਜਿੰਦਗੀ ਦੇ ਤਜੁਰਬੇ ਨਾਲ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਛੋਟੇ ਹੁੰਦੇ ਤੋਂ ਹੀ ਉਸਦੇ ਨਾਮ ਨਾਲ ਜੋ ਪਿਆਰ ਮਾਤਾ -ਪਿਤਾ ਨੇ ਪਾ ਦਿੱਤਾ ਸੀ, ਇਹ ਉਸਦਾ ਹੀ ਸਦਕਾ ਸੀ ਕਿ ਵਾਹਿਗੁਰੂ ਜੀ ਨੇ ਮੈਨੂ ਆਪ

ਹਾਜ਼ਿਰ
ਹੋ ਕੇ ਗਿਆਨ ਦੀ ਬਖਸ਼ਿਸ਼ ਦਿੱਤੀ !ਅਜੇ ਮੇਰੀ ਉਮਰ ਨਿੱਕੀ ਹੀ ਸੀ ਤੇ ਅਸੀਂ ਦੇਹਰਾਦੂਨ ਰਹਿੰਦੇ ਸੀ ! ਸਵੇਰ ਵੇਲੇ ਜਪੁਜੀ ਸਾਹਿਬ ਦਾ ਪਾਠ ਹੁੰਦਾ ਤਾਂ ਸਾਡੇ ਪਿਤਾ ਜੀ ਨੇ ਗੁਰਮੁਖੀ ਅਖਰਾਂ ਦੀ
ਪਛਾਣ
ਕਰਾਈ ਜਿਹਨਾ ਨੂ ਜੋੜ ਜੋੜ ਕੇ ਪਾਠ ਕਰਨਾ ਸਿਖਿਆ ! ਤੇ ਇਵੇਂ ਹੀ ਰਹਿਰਾਸ ਸਾਹਿਬ ਦਾ ਪਾਠ ਵੀ ਕਰਨਾ ਸ਼ੁਰੂ ਕੀਤਾ ! ਗੁਰਮੁਖੀ ਦੀ ਸਿਖਿਆ ਘਰ ਵਿਚੋਂ ਹੀ ਮਿਲੀ, ਕਿਸੇ ਸਕੂਲ ਵਿਚੋਂ ਨਹੀਂ ! ਇੰਜ ਨਿਤਨੇਮ ਕਰਨ ਦਾ ਅਭਿਆਸ ਹੋ ਗਿਆ ! ਸਕੂਲ ਵਿਚ ਹਿੰਦੀ, ਬ੍ਰਜ ਭਾਸ਼ਾ ਤੇ ਸੰਸਕ੍ਰਿਤ ਪੜਦੇ ਹੁੰਦੇ ਸੀ ਜਿਸ ਨਾਲ ਗੁਰਬਾਣੀ ਦੀ ਸਮਝ ਵੀ ਛੇਤੀ ਗਈ ! ਵਡੇ ਹੋ ਕੇ ਤਾਬਿਆ ਬੈਠਨਾ ਸ਼ੁਰੂ ਕੀਤਾ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਵੀ ਕਰਨਾ ਸ਼ੁਰੂ ਕੀਤਾ! ਪਾਠ ਕਰਨ ਦੀ ਖਿਚ ਬਹੁਤ ਸੀ ਤੇਜਿੰਨਾ ਚਿਰ ਮਨ ਕਰੇ ਬੈਠ ਕੇ ਪਾਠ ਕਰਦੇ ਰਹਿੰਦੇ ਸੀ ਤੇ ਮਨ ਵਿਚ ਇਹੋ ਚਾਅ ਰਹਿੰਦਾ ਕਿ ਗੁਰੂ ਸਾਹਿਬ ਜੀ ਕੀ ਕਹਿ ਰਹਿ ਨੇ !

ਇਸਤਰਾਂ ਇਕ ਵੇਲਾ ਆਯਾ ਜਦੋਂ ਅਖੰਡ ਪਾਠ ਇਕੋ ਵਾਰੀ ਬੈਠ ਕੇ ਨਿਰਵਿਘਨ ਸਮਾਪਤ ਹੋਇਆ ! ਹੁਣ ਅਗੋਂ ਦੀ ਸਮਝ ਨਹੀਂ ਸੀ ਪੈਂਦੀ ਕਿ ਕੀ ਕੀਤਾ ਜਾਵੇ ਅੰਦਰੋਂ ਨਾਮ ਦੀ ਭੁਖ ਨਹੀਂ ਸੀ ਜਾਂਦੀ ! ਅਸੀਂ ਸੁਖਮਨੀ ਸਾਹਿਬ ਕੰਠ ਕੀਤਾ ਤੇ ਰੋਜ਼ ਤੁਰਦੇ ਫਿਰਦੇ, ਕੰਮਕਾਰ ਕਰਦੇ ਹੋਏ ੧੨-੧੫ ਪਾਠ ਕਰ ਲੈਣੇ, ਕੁਝ ਮਹੀਨੇ ਇੰਜ ਹੀ ਚਲਦਾ ਰਿਹਾ ਪਰ ਚਿੱਤ ਵਿਚ ਕੁਝ ਕਾਹਲ ਜਹੀ ਰਹਿੰਦੀ ਸੀ !ਸੁਤਿਆਂ ਜਾਗਦੀਆਂ ਵੀ ਪਾਠ ਹੀ ਕਰਦੇ ਰਹਿਣਾ !

ਮੈਨੂ ਚੰਗੀ ਤਰਾਂ ਚੇਤੇ ਹੈ ਕਿ ਓਸ ਦਿਨ ੧੬ ਨਵਮ੍ਬਰ ਸੀ ੨੦੦੪ ਦੀ ਗਲ ਹੈ ! ਮੈਂ ਘਰ ਵਿਚ ਸੁੱਤਾ ਪਿਆ ਸੀ, ਜਾਗੋ ਮੀਟੀ ਵਿਚ ਹੀਸੀ ਅਧੀ- ਕੁ ਰਾਤ ਵੇਲੇ ਕਮਰੇ ਵਿਚ ਇਕ ਤੇਜ਼ ਰੋਸ਼ਨੀ ਹੋਈ ! ਓਸ ਰੋਸ਼ਨੀ ਵਿਚ ਗਰਮੀ ਨਹੀਂ ਸੀ ਤੇ ਓਹ ਅਖਾਂ ਨੂ ਚੁਭਦੀ ਵੀ ਨਹੀਂ ਸੀ ! ਸਾਰਾ ਕਮਰਾ ਰੋਸ਼ਨੀ ਨਾਲ ਭਰ ਗਿਆ ਪਰ ਕੰਧਾਂ ਤੇ ਹੋਰ ਸਮਾਨ ਨਹੀਂ ਸੀ ਵਿਖਾਈ ਦੇ ਰਿਹਾ ! ਅਚਾਨਕ ਓਸ ਰੋਸ਼ਨੀ ਵਿਚੋਂ ਗੁਰੂ ਨਾਨਕ ਦੇਵ ਜੀ ਸਾਹਿਬ ਪ੍ਰਗਟ ਹੋਏ ! ਮੈਂ ਦੋਵੇਂ ਹਥ ਜੋੜ ਨਮਸ੍ਕਾਰ ਕੀਤੀ ਤਾਂ ਓਹਨਾ ਮੈਨੂ ਪੁਛਿਆ ਕਿ ਕਿਓਂ ਪਰੇਸ਼ਾਨ ਹਾਂ ? ਕੀ ਗਲ ਹੈ ? ਮੈਨੂ ਹੋਰ ਤਾਂ ਕੁਝ ਨਹੀਂ ਸੁਝਿਆ ! ਮੈਂ ਕਿਹਾ ਹੇ ਵਾਹਿਗੁਰੂ ਜੀ ਮਿਹਰ ਕਰੋ ਮੈਨੂ ਅਗੇ ਦਾ ਰਸਤਾ ਨਹੀਂ ਲਭਦਾ ਪਿਆ ਹੈ. ਮੈਂ ਕੀ ਨਾਮ ਜਪਾਂ? ਇਹ ਸੁਣਦੇ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਹਸ ਪਏ ਤੇ ਕਹਿਣ ਲਗੇ ਕਿ ਤੈਨੂ ਅਜੇ ਵੀ ਸਮਝ ਨਹੀਂ ਆਈ ਸਬ ਗਿਆਨ ਤਾ ਤੇਰੇ ਕੋਲ ਹੈ, ਤੈਨੂ ਦਿੱਤਾ ਹੋਇਆ ਹੈ ! ਮੈਂ ਚੁਪ ਰਿਹਾ ਤੇ ਫਿਰ ਕਿਹਾ ਕਿ ਨਹੀਂ ਮਹਾਰਾਜ ਮੈਨੂ ਸਮਝ ਨਹੀਂ ਪੈ ਰਹੀ ਸੋ ਆਪ ਕਿਰਪਾ ਕਰੋ ਤੇ ਅਗੋਂ ਦਾ ਰਸਤਾ ਦੱਸੋ !



ਵਾਹਿਗੁਰੂ ਜੀ ਨੇ ਮਿਹਰ ਕੀਤੀ , ਇਸਦੇ ਨਾਲ ਹੀ ਹੋਰ ਵੀ ਚਾਨਣਾ ਪੈ ਗਿਆ ! ਤਾਬਿਆ ਬੈਠੇ ਪਾਠ ਕਰਦੇ ਨੂ ਬਥੇਰਾ ਗਿਆਨ ਮਿਲ ਜਾਂਦਾ ! ਓਦੋਂ ਹੀ ਇਹ ਵੀ ਗਿਆਨ ਮਿਲਿਆ 
ਕਿ
ਜੋ
ਗਲ ਕ੍ਰਿਸ਼ਨ ਜੀ ਨੇ ਅਧੀ ਛਡ ਦਿੱਤੀ ਸੀ ਤੇ ਗੀਤਾ ਵਿਚ ਪੂਰਾ ਗਿਆਨ ਨਹੀਂ ਸੀ ਦਿੱਤਾ, ਓਹ ਗੁਰੂ ਗਰੰਥ ਸਾਹਿਬ ਜੀ ਦੇ ਵਿਚ ਦੇ ਦਿੱਤਾ ਹੈ, ਜਦੋਂ ਅਸੀਂ , " ਬਾਰਹ ਮਾਹਾ " ਦਾ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ,"ਕਿਰਤ ਕਰ੍ਮ ਕੇ ਵੀਛੁੜੇ ਕਰ ਕਿਰਪਾ ਮੇਲਹੁ ਰਾਮ"!! ਅੰਗ ੧੩੩ !! ਮਤਲਬ ਹੈ ਕਿ ਸਾਡੇ ਉਤੇ ਕਰਮ ਕਰਨ ਦਾਜੋ ਯੋਗ ਪੈ ਗਿਆ ਹੈ ਤੇ ਇਸ ਕਿਰਤ ਨੂ ਕਰਨ ਲਈ ਸਾਨੂ ਧਰਤੀ ਤੇ ਆਉਣਾ ਪਿਆ ਹੈ, ਇਸ ਵਾਸਤੇ ਸਾਨੂ ਦੇਹੀ ਦਿੱਤੀ ਗਈ ਹੈ !ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਹੇ ਵਾਹਿਗੁਰੂ ਜੀ ਜੇਕਰ ਤੁਸੀਂ ਕਿਰਪਾ ਕਰੋ ਤੇ ਤਾਂ ਹੀ ਮੁੜ ਸਾਡਾ ਤੁਹਾਡੇ ਨਾਲ ਮੇਲ ਹੋ ਸਕਦਾ ਹੈ !


ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ !! Ang-1266!!

ਇਸ ਗਲ ਨੂ ਆਪਾਂ ਇੰਜ ਵੀ ਸਮਝ ਸਕਦੇ ਹਾਂ ਕਿ ਜਿਵੇਂ ਕੋਈ ਪਿਓ ਆਪਣੇ ਪੁਤਰ ਨੂ ਘਰ ਤੋਂ ਹਜਾਰ - ਬਾਰ੍ਹਾਂ ਸੌ ਮੀਲ ਦੂਰ ਕਿਸੇ ਕੰਮ ਭੇਜਦਾ ਹੈ ਤਾਂ ਉਸਦੀ ਟਿਕਟ ਬੂਕ ਕਰਵਾਏਗਾ, ਖਾਨ ਪੀਣ ਲਈ ਖਰਚਾ ਦੇਵੇਗਾ, ਕਪੜੇ ਤੇ ਹੋਰ ਲੋੜੀਂਦਾ ਸਮਾਨ ਨਾਲ ਦੇਵੇਗਾ ਪਰ ਪੁਤਰ ਨੂ ਕਹਿਗਾ ਕਿ ਕਾਕਾ, ਤੂ ਜਿਸ ਕੰਮ ਚਲਿਆ ਹੈਂ ਸੋ ਕਰਕੇ ਹੀ ਆਓਣਾ, ਤੁਹਾਡੀ ਲੋੜ ਦਾ ਸਬ ਪਰਬੰਧ ਕਰ ਦਿੱਤਾ ਹੈ ਫਿਰ ਵੀ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਤਾਂ ਦਸ ਦੇਣਾ , ਮੈਂ ਭੇਜ ਦੇਵਾਂਗਾ ਪਰ ਇਹ ਕੰਮ ਤੁਸਾਂ ਜਰੂਰ ਕਰ ਕੇ ਆਓਣਾ ! ਇਹ ਕਹਿ ਕੇ ਪਿਓ ਆਪਣੇ ਪੁਤਰ ਨੂ ਤੋਰ ਦਿੰਦਾ ਹੈ ! ਹੁਣ ਪੁਤਰ ਨਵੀਂ ਜਗਾਹ ਪੁਝ੍ਦਾ ਹੈ ਤੇ ਓਥੇ ਦੀਆਂ ਸੋਹਣੀਆਂ ਚੀਜਾਂ ਵਿਚ ਲਗ ਕੇ, ਓਹ ਆਪਣੇ ਪਿਤਾ ਦੇ ਦਿੱਤੇ ਕੰਮ ਨੂ ਭੁਲ ਜਾਂਦਾ ਹੈ, ਓਸਦਾ ਪਿਤਾ ਕਈ ਵਾਰੀ ਓਸ੍ਨੁ ਓਹ ਕੰਮ ਚੇਤੇ ਕਰਾਓਂਦਾ ਹੈ ਪਰ ਪੁਤਰ ਅਵੇਸਲਾ ਹੀ ਰਹਿੰਦਾ ਹੈ. ਕਾਫੀ ਚਿਰ ਉਡੀਕਾਂ ਤੋਂ ਬਾਅਦ ਜਦੋਂ ਪੁਤਰ ਕੰਮ ਨਹੀਂ ਕਰਦਾ ਤਾਂ ਪਿਓ ਕਿਸੇ ਹੋਰ ਨੂ ਓਹ ਕੰਮ ਦੇ ਕੇ ਭੇਜਦਾ ਹੈ ਤੇ ਆਪਣ ਪੁਤਰ ਵੱਲੋਂ ਮੁੰਹ ਮੋੜ ਲੈਂਦਾ ਹੈ, ਤੇ ਪਿਓ ਪੁਤਰ ਵਿਚ ਫ਼ਰਕ ਪੈ ਜਾਂਦੇ ਨੇ !

ਜਾਨੀ ਕਿ ਤੁਸੀਂ ਇਹ ਵੇਖੋ ਕਿ ਚੁਰਾਸੀ ਲਖ ਜੋਨੀਆਂ ਤੋਂ ਬਾਅਦ ਹੀ ਤੁਹਾਨੂ ਇਹ ਮਾਨੁਖ ਦੇਹੀ ਮਿਲੀ ਹੈ ਹੈ ਤੇ ਤੁਸੀਂ ਮਹਾਰਾਜ ਨਾਲ ਇਹ ਵਾਦਾ ਕਰਕੇ ਆਏ ਹੋ ਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਦਾ ਸਿਮਰਨ ਕਰਨਾ ਹੈ ! ਵਾਹਿਗੁਰੂ ਨੇ ਤੁਹਾਥੋਂ ਇਹ ਵਾਦਾ ਵੀ ਲਿਆ ਹੈ ਕਿ ਵਾਪਸ ਜਰੂਰ ਆਓਣਾ ਹੈ, "ਮਰਣ ਲਿਖਾਏ ਮੰਡਲ ਮਹਿ ਆਏ" !! ਇਸ ਦੁਨਿਆ ਵਿਚ ਰਹਿਣ ਲਈ ਵਾਹਿਗੁਰੂ ਜੀ ਨੇ ਸਬ ਪਰਬੰਧ ਕਰਕੇ ਹੀ ਤੁਹਾਨੂ ਭੇਜਿਆ, ਤੁਹਾਡੇ ਜਨਮ ਲੈਣ ਤੋਂ ਪਹਿਲਾਂ ਹੀ ਤੁਹਾਡੇ ਖਾਨ-ਪੀਣ ਤੋ ਲੈ ਕੇ ਹਰ ਸੁਖ ਸੁਵਿਧਾ ਦਾ ਇੰਤਜਾਮ ਕਰ ਕੇ ਹੀ ਭੇਜਿਆ ਹੈ ਪਰ ਸੁਆਰਥੀ ਮਨੁਖ ਇਸ ਦੁਨਿਆ ਵਿਚ ਕੇ ਆਓਣ ਦਾ ਮਨੋਰਥ ਭੁਲ ਹੋਰ ਕਮਾਂ ਵਿਚ ਪੈ ਗਿਆ ਤੇ ਵਾਹਿਗੁਰੂ ਪਿਤਾ ਜੀ ਦੇ ਦਿੱਤੇ ਕੰਮ ਨੂ ਭੁਲ ਗਿਆ !

ਹੁਣ ਬੰਦਾ ਵਾਹਿਗੁਰੂ ਜੀ ਤੋ ਦੂਰ ਹੋ ਗਿਆ, ਆਪਣੇ ਪਿਤਾ ਤੋ ਦੂਰ ਚਲਾ ਗਿਆ ! ਇਕ ਸਾਂਝ ਸੀ ਜੋ ਉਸਨੁ ਪਿਤਾ ਨਾਲ ਜੋੜ ਕੇ ਰਖਦੀ ਸੀ-ਓਹ ਵੀ ਟੁਟ ਗਈ ! ਹੁਣ ਓਹ ਮਾਇਆ ਦੇ ਚਕਰ ਵਿਚ ਫਸ ਗਿਆ ਅਤੇ ਆਪਣੇ ਪਿਤਾ ਨੂ ਭੁਲ ਕੇ, ਉਸਦੀ ਬਖਸ਼ੀਆਂ ਚੀਜ਼ਾਂ ਨੂ ਆਪਣੀ ਮਿਲ੍ਕੀਅਤ ਸਮਝ ਬੈਠਾ, ਮਾਲਿਕ ਬਣ ਗਿਆ ! ਧਰਤੀ, ਮਕਾਨ, ਕਾਰ ਤੇ ਹੋਰ ਸੁਖਾਂ ਨੂ ਆਪਣੀ ਸਮਝ ਬੈਠਾ, ਭੁਲ ਗਿਆ ਕਿ ਇਹ ਸਭ ਤੇ ਉਸਦੇ ਪਿਤਾ ਨੇ ਉਸਨੁ ਕਾਰਜ਼ ਪੂਰਾ ਕਰਨ ਲਈ ਦਿੱਤੀਆਂ ਸੀ? ਫਿਰ ਸਮੇ ਦੀ ਲੋੜ ਮੁਤਾਬਿਕ ਉਸਨੁ ਹੋਰ ਲਾਲਚ ਵਧਦੀ ਗਈ ਤੇ ਓਹ ਆਪਣੀ ਮਰਜੀ ਨਾਲ ਕੰਮ ਕਰਨ ਲਗ ਪਿਆ ! ਦੂਜੇ ਦਾ ਹਕ਼ ਮਾਰਨਾ, ਚੋਰੀ ਕਰਨੀ, ਪਾਪ ਕਰਨੇ, ਬੰਦੇ ਨੂ ਇਹਨਾ ਸਭ ਨੂ ਕਰਦੇ ਹੋਏ ਵੀ ਰਬ ਦਾ ਡਰ ਨਾ ਰਿਹਾ ! ਹਾਂ ਇਕ ਵਾਰੀ ਰਬ ਨੂ ਚੇਤੇ ਜਰੂਰ ਕਰ ਲੈਂਦਾ ਸੀ ! ਜੇ ਚੋਰੀ ਕਰਨੀ ਹੋਵੇ ਤਾ ਅਰਦਾਸ ਕਰ ਲੈਣੀ ਕਿ ਮੈਂ ਦਸਵੰਧ ਦੇਵਾਂਗਾ ਪਰ ਮੇਰੀ ਰਖਿਆ ਕਰੀਂ ! ਵਗੈਰਾ ਵਗੈਰਾ !
ਕ੍ਰਿਸ਼ਨ ਜੀ ਨੇ ਗੀਤਾ ਵਿਚ ਕਿਹਾ ਹੈ ਕਿ ਜੋ ਕਰਵਾ ਰਿਹਾ ਹੈ ਰਬ ਕਰਵਾ ਰਿਹਾ ਹੈ, ਬੰਦਾ ਕੁਝ ਨਹੀ ਕਰ ਸਕਦਾ ! ਗੁਰਬਾਣੀ ਵਿਚ ਵੀ ਕਿਹਾ ਹੈ 'ਸਭ ਕੋ ਤੇਰੇ ਵਸ ਹੈ !' ਤੇ ਜੇ ਕੋਈ ਚੰਗਾ ਕੰਮ ਹੋ ਰਿਹਾ ਹੈ ਤਾ ਓਹ ਵੀ ਰੱਬ ਹੀ ਕਰ ਰਿਹਾ ਤੇ ਜੇ ਕੋਈ ਗਲਤ ਕੰਮ ਹੋ ਰਿਹਾ ਤਾ ਓਹ ਵੀ ਰੱਬ ਹੀ ਕਰ ਰਿਹਾ ਤਾ ਫਿਰ ਕਿਸੇ ਗਲਤ ਕੀਤੇ ਕੰਮ ਦਾ ਜਿਮ੍ਮੇਵਾਰ ਬੰਦਾ ਕਿਓਂ?
ਪਰ ਜਦੋਂ ਬੰਦਾ ਕੋਈ ਗਲਤ ਕੰਮ ਕਰਦਾ ਹੈ ਤੇ ਇਕ ਵਾਰੀ ਵਾਹਿਗੁਰੂ ਵੱਲੋਂ ਉਸਨੁ ਮਨਾ ਕੀਤਾ ਜਾਂਦਾ ਹੈ, ਅੰਦਰੋ ਉਸ ਬੰਦੇ ਨੂ ਵਾਹਿਗੁਰੂ ਵੱਲੋਂ ਅਵਾਜ਼ ਆਓਂਦੀ ਹੈ ਕਿ 'ਨਾ ਕਰ' ਪਰ ਬੰਦਾ ਲਾਲਚ ਵਸ਼ ਹੋ ਕੇ ਫਿਰ ਵੀ ਓਹ ਗਲਤ ਕੰਮ ਕਰਦਾ ਹੈ ਤਾ ਵਾਹਿਗੁਰੂ ਉਸਤੋ ਦੂਰ ਹੋ ਜਾਂਦਾ ਹੈ ਤੇ ਉਸ ਗਲਤ ਕੰਮ ਦਾ ਹੁਣ ਜੁਮੇਵਾਰ ਵੀ ਬੰਦਾ ਆਪ ਹੀ ਹੁੰਦਾ !
ਆਤਮਾ ਤੇ ਪ੍ਰਮਾਤਮਾ ਵਿਚ ਕੋਈ ਫਰਕ ਨਹੀ ਹੈ ! ਪਰਮ + ਆਤਮਾ = ਪ੍ਰਮਾਤਮਾ ਬਣ ਜਾਂਦੀ ਹੈ, ਜਾਂ ਤੁਸੀਂ ਇੰਜ ਸਮਝ ਲਵੋ ਕਿ ਸ਼ਰੀਰਕ ਮੌਤ ਤੋ ਬਾਅਦ ਆਤਮਾ ਨੇ ਪਰਮਾਤਮਾ ਵਿਚ ਹੀ ਮਿਲ ਜਾਣਾ ਹੈ ਜਿਵੇਂ ਪਾਣੀ ਦੋ ਬੂੰਦ ਸਮੰਦਰ ਵਿਚ ! ਇਸ ਵਾਸਤੇ ਆਤਮਾ ਵੀ ਪਵਿਤਰ ਹੀ ਹੁੰਦੀ, ਉਸ ਵਿਚ ਕੋਈ ਮੇਲ ਨਹੀਂ ਹੁੰਦੀ ! ਜਦੋਂ ਮਨੁਖ ਕੋਈ ਗਲਤ ਕੰਮ ਕਰਦਾ ਹੈ ਤੇ ਇਹ ਜੋ ਉਸਦੀ ਆਤਮਾ, ਉਸਦੇ ਅੰਦਰ ਰਬ ਦੇ ਰੂਪ ਵਿਚ ਹੈ, ਉਸਨੁ ਮਨਾ ਕਰਦੀ ਹੈ ਕਿ 'ਬੰਦਿਆ ਇਹ ਜੁਲਮ ਨਾ ਕਰ' ਪਰ ਬੰਦਾ ਕਿਸੇ ਵੀ ਲਾਲਚ ਵਸ਼ ਓਹ ਕੰਮ ਕਰਦਾ ਹੈ ਤੇ ਫਿਰ ਉਸ ਕੀਤੇ ਗਲਤ ਕੰਮ ਦਾ ਹੁਣ ਕੋਈ ਦੋਸ਼ ਰਬ ਉਪਰ ਨਹੀ ਹੁੰਦਾ ! ਉਸ ਕੰਮ ਲਯੀ ਓਹ ਮਨੁਖ ਹੀ ਜੁਮੇਵਾਰ ਹੁੰਦਾ ਹੈ !
ਆਓ ਇਸ ਗਲ ਤੇ ਖੁਲ ਕੇ ਵਿਚਾਰ ਕਰੀਏ... .'
ਕ੍ਰਿਸ਼ਨ ਜੀ ਗੀਤਾ ਵਿਚ ਕਹਿੰਦੇ ਨੇ ਕਿ ਬੰਦਾ ਤੇ ਸਿਰਫ ਇਕ ਜਰਿਆ ਹੈ, ਉਸਦੇ ਵਸ ਵਿਚ ਕੁਝ ਨਹੀਂ ਜੋ ਮੈਂ ਕਰਵਾਂਦਾ ਹਾਂ , ਬੰਦਾ ਓਹੀ ਕੰਮ ਕਰਦਾ ਹੈ ਤੇ ਫਿਰ ਚੰਗੇ ਯਾ ਮਾੜੇ ਕੰਮ ਦਾ ਪੁੰਨ ਫਲ ਯਾ ਸਜ਼ਾ ਉਸ ਬੰਦੇ ਨੂ ਕਿਓਂ ? ਇਥੇ ਵੀ ਗੁਰਬਾਣੀ ਹੀ ਮਦਦ ਕਰਦੀ ਹੈ ਕਿ ਬੰਦਿਆ ਤੈਨੂ ਮਨਾ ਕੀਤਾ ਹੈ, ਪੰਜ ਤਸ੍ਕਰ ਹਰ ਵਕਤ ਤੈਨੂ ਲਗੇ ਹੋਏ ਨੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ! ਇਹਨਾ ਤੋ ਬਚ ਕੇ ਰਹੁ ਪਰ ਤੂ ਨਹੀ ਸੁਣਦਾ ? ‘ਮਨਿ ਜੀਤੇ ਜਗ ਜੀਤ !!ਇਸ ਮਨ ਨੂ ਕਿਵੇਂ ਜਿਤਿਆ ਜਾ ਸਕਦਾ ਹੈ ਜਿਸ ਨਾਲ ਇਹ ਮਨ ਲਾਲਚ ਛਡ ਕੇ ਵਾਹਿਗੁਰੂ ਸਿਮਰਨ ਵਿਚ ਲਗੇ? ਗੁਰਬਾਣੀ ਕਹਿੰਦੀ ਹੈ,
'ਸਭ ਰਸ ਦੇਹੀ ਅੰਦਰ ਪਾਏ !! ਵਿਰਲੇ ਕਓ ਗੁਰੂ ਸਬਦੁ ਬੁਝਾਏ !! ਅੰਦਰ ਖੋਜੇ ਸਬਦ ਸਾਲਾਹੇ !! ਬਾਹਰਿ ਕਾਹੇ ਜਾਇਆ ਹੇ !!ਅੰਗ ੧੦੫੬ !!



ਇਥੇ ਹੀ ਬਸ ਨਹੀਂ ਕੀਤੀ ਸਗੋਂ ਹੋਰ ਚਾਨਣ ਪਾਇਆ ਗਿਆ ਹੈ ਕਿ ਸਬਦ ਕੀ ਹੈ ਅਤੇ ਸਬਦ ਤੇਰੀ ਕਿੰਜ ਸਹਾਇਤਾ ਕਰੇਗਾ,


'ਬਿਨ ਗੁਰ ਸਬਦ ਨ ਛੂਟੀਐ ਦੇਖਹੂ ਵਿਚਾਰਾ !! ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ !!ਅੰਗ ੨੨੯ !!' 



ਇਸ ਸਬਦ ਦੀ ਪ੍ਰਾਪਤੀ ਲਈ ਸਾਨੂ ਕੁਝ ਜਤਨ ਵੀ ਕਰਨੇ ਪੈਣਗੇ ! ਇਸ ਲਈ ਪਹਿਲਾਂ ਜੇਕਰ ਅਸੀਂ ਸਬਦ ਨੂ ਮਨ ਵਿਚ ਵਸਾਉਣਾ ਹੈ ਤਾ ਮਨ ਸਾਫ਼ ਕਰੀਏ ! ਹੁਣ ਮਨ ਕਿਵੇਂ ਸਾਫ਼ ਹੋਵੇ, ਇਥੇ ਵੀ ਗੁਰਬਾਣੀ ਉਪਦੇਸ ਕਰਦੀ ਹੈ,
'ਹਰਿ ਚਰਣ ਤੂੰ ਲਾਗਿ ਰਹੁ ਗੁਰ ਸਬਦ ਸੋਝੀ ਹੋਈ !! ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨ ਨਿਰਮਲ ਹੋਈ !! ਅੰਗ ੪੯੨ !!

ਸਬਦ ਦੇ ਗਿਆਨ ਨਾਲ ਮਨ ਨੂ ਸੋਝੀ ਆਓਂਦੀ ਹੈ, ਪ੍ਰਭੁ ਦਾ ਨਾਮ ਮਨ ਵਿਚ ਵਸਦਾ ਹੈ, ਜਿਵੇਂ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕੀ ਬੰਦਾ ਦੁਨਿਆ ਵਿਚ ਸਿਰਫ ਨਾਮ ਜਪਣ ਲੈ ਹੀ ਆਇਆ ਹੈ ! ੮੪ ਲਖ ਜੂਨੀਆਂ ਤੋ ਬਾਅਦ ਬੰਦੇ ਨੂ ਜੋ ਇਹ ਦਹੀ ਮਿਲੀ ਹੈ , ਇਹ ਦੇਹੀ ਵਾਹਿਗੁਰੂ - ਅਕਾਲ ਪੁਰਖ ਦੇ ਸਿਮਰਨ ਕਰਨ ਲਈ ਮਿਲੀ ਹੈ, ਇਸ ਨੂ ਅਜਾਈਂ ਨ ਗੁਆ !,
ਭਈ ਪਰਾਪਤਿ ਮਾਨੁਖ ਦੇਹੁਰੀਆ!! ਗੋਬਿੰਦ ਮਿਲਣ ਕੀ ਇਹੁ ਤੇਰੀ ਬਰਿਆ !! ਅਵਰ ਕਾਜ ਤੇਰੇ ਕੀਤੇ ਨ ਕਾਮ !! ਮਿਲ ਸਾਧ ਸੰਗਤ ਭਜੁ ਕੇਵਲ ਨਾਮ !!' ਰਹਿਰਾਸ ਸਾਹਿਬ !!

ਜਦੋਂ ਸਾਡਾ ਮਨ ਸਾਫ਼ ਹੋ ਜਾਏਗਾ ਤੇ ਸਾਨੂ ਹਰ ਪਾਸੇ ਵਾਹਿਗੁਰੂ ਦਾ ਹੀ ਪਸਾਰਾ ਦਿੱਸੇਗਾ, ਤੇਰਾ-ਮੇਰਾ ਦਾ ਤਾ ਸੁਆਲ ਹੀ ਖਤਮ ਹੋ ਜਾਏਗਾ, ਫਿਰ ਤੇ, 'ਜਤ ਦੇਖੋ ਤਤ ਸ਼ੋਇ !' ਤੇ ਮਨ ਵਿਚ ਸਿਰਫ ਵਾਹਿਗੁਰੂ ਹੀ ਵਸੇਗਾ ! ਬਸ ਇਕੋ ਅਵਾਜ਼ ਆਏਗੀ ਕਿ,
'ਗੁਰੂ ਗੁਰੂ ਗੁਰੂ ਕਰਿ ਮਨ ਮੋਰ !! ਗੁਰੂ ਬਿਨਾ ਮੈਂ ਨਹੀ ਹੋਰ !! ' ਗੋੰਡ ਮਹੱਲਾ ੫ !!

ਜਦ ਅੰਦਰ ਸੁਤਿਆਂ ਜਾਗਦੀਆਂ ਵਾਹਿਗੁਰੂ ਨਾਮ ਜਪਿਆ ਜਾਇਗਾ ਤੇ ਵਾਹਿਗੁਰੂ ਜੀ ਨਾਲ ਮੇਲ ਹੋਣਾ ਸਹਿਜ ਹੋ ਜਾਏਗਾ -ਇਹ ਸਹਿਜ ਵੀ ਤੇ ਵਾਹਿਗੁਰੂ ਆਪ ਹੀ ਹੈ !!,
‘ਸਤਿਗੁਰੁ ਪੂਰਾ ਭੇਟੀਏ ਭਾਈ ਸਬਦਿ ਮਿਲਾਵਣਹਾਰ !! ਅੰਗ 639 !!’

ਜਦੋਂ ਸਹਿਜ ਦੀ ਪਰਾਪਤੀ ਹੋ ਜਾਂਦੀ ਹੈ ਤੇ ਫਿਰ ਇਸ ਦੁਨਿਆ ਵਿਚ ਆਓ ਦਾ ਮਨੋਰਥ ਵੀ ਪੂਰਾ ਹੋ ਜਾਂਦਾ ਹੈ! ਸੰਤ ਮਹਾਤਮਾ ਵੀ ਤੇ ਇਹੋ ਹੀ ਕਰਦੇ ਨੇ, ਸਬਦ ਦੇ ਅਭਿਆਸ ਨਾਲ ਮਨ ਨੂ ਸਾਫ਼ ਕਰਨਾ ਤੇ ਫਿਰ ਇਸ ਦੇਹੀ ਨੂ ਸੋਧਨਾ, ਇਸ ਕਾਇਆ ਨੂ ਸੋਧ ਕੇ ਅੰਦਰ ਵਾਹਿਗੁਰੂ ਸਬਦ ਦਾ ਵਾਸਾ ਕਰਨਾ ਤੇ ਆਪਣੇ ਪ੍ਰਭੁ ਅਕਾਲ ਪੁਰਖ ਨਾਲ ਮੇਲ ! ਬਸ ਇਹੋ ਹੀ ਅਸੀਂ ਕਰਨਾ,
'ਇਸ ਕਾਇਆ ਕੀ ਕੀਮਤ ਕਿਨੈ ਨ ਪਾਈ !! ਮੇਰੇ ਠਾਕੁਰ ਇਹ ਬਣਤ ਬਣਾਈ !! ਗੁਰਮੁਖ ਹੋਵੇ ਸੁ ਕਾਇਆ ਸੋਧੇ !! ਆਪਹਿ ਆਪ ਮਿਲਾਇਦਾ !! ਅੰਗ ੧੦੬੬ !!

ਇਸੇ ਕਰਕੇ ਗੁਰੂ ਸਾਹਿਬ ਜੀ ਨੇ ਇਸ ਕਾਇਆ ਦੀ ਕੀਮਤ ਅਨਮੋਲ ਦਸੀ ਹੈ ! ਹਿੰਦੂ ਮਤ ਵਿਚ ਤੇ ਇਹ ਦੇਹੀ ਕਿਸੇ ਕੰਮ ਦੀ ਨਹੀ ਦਸੀ ! ਓਹ ਕਹਿੰਦੇ ਨੇ ਕਿ ਇਹ ਦੇਹੀ ਕਿਸੇ ਕੰਮ ਨਹੀ ਆਵੇਗੀ, ਕਬੀਰ ਜੀ ਦੇ ਦੋਹੇ ਅਸੀਂ ਪੜਦੇ ਹੁੰਦੇ ਸੀ, ਤੇ ਓਹਨਾ ਵਿਚ ਹੀ ਇਹੋ ਹੀ ਲਿਖਿਆ ਹੁੰਦਾ ਸੀ ਪਰ ਮੇਰੇ ਸਤਿਗੁਰਾਂ ਇਹ ਬੁਝਾਰਤ ਵੀ ਹਲ ਕਰ ਦਿੱਤੀ ! ਜੇ ਕਾਇਆ ਹੀ ਨਹੀ ਹੁੰਦੀ, ਮਨ ਦੀ ਸੋਝੀ ਨਾ ਹੁੰਦੀ ਤੇ ਅਸੀਂ ਅਕਾਲ ਪੁਰਖ ਨਾਲ ਕਿਵੇਂ ਜੁੜ ਸਕਦੇ ਸੀ? ਇਸ ਕਾਇਆ ਦੀ ਮਹਿਮਾ ਮੇਰੇ ਸਤਿਗੁਰੁ ਜੀ ਇੰਜ ਦਸਦੇ ਨੇ,
'ਗੁਰ ਸੇਵਾ ਤੇ ਭੁਗਤ ਕਮਾਈ !! ਤਬ ਇਹ ਮਾਣਸ ਦੇਹੀ ਪਾਈ !! ਇਸ ਦੇਹੀ ਕਓ ਸਿਮਰਹਿ ਦੇਵ !! ਸਾ ਦੇਹੀ ਭਜੁ ਹਰਿ ਕੀ ਸੇਵ !! ਅੰਗ ੧੧੫੯ !!

ਇਸ ਲਈ ਜਿਸ ਕੰਮ ਲਈ ਸਾਨੂ ਵਾਹਿਗੁਰੂ ਜੀ ਨੇ ਇਸ ਧਰਤੀ ਤੇ ਇਨਸਾਨ ਬਣਾ ਕੇ ਭੇਜਿਆ ਹੈ ਤੇ ਸਾਨੂ ਇਕ ਮਨੋਰਥ ਵੀ ਦਿੱਤਾ ਹੈ - ਨਾਮ ਜਪਣਾ ! ਗੁਰਬਾਣੀ ਸਾਨੂ ਇਹੋ ਚੇਤੇ ਕਰਾਨ੍ਦੀ ਹੈ, ਟੂਟੀ ਗੰਡਦੀ ਹੈ, ਜੋ ਅਸੀਂ ਮਾਇਆ ਵਸ ਹੋ ਕੇ ਅਕਾਲ ਪੁਰਖ ਨੂ ਭੂਲੀ ਬੈਠੇ ਹਾਂ, ਗੁਰਬਾਣੀ ਸਾਨੂ ਫਿਰ ਤੋ ਵਾਹਿਗੁਰੂ ਜੀ ਦੇ ਚਰਨਾ ਨਾਲ ਜੋੜਦੀ ਹੈ ! ਤੇ ਸਾਡਾ ਜਨਮ ਸੁਫ੍ਲਾ ਕਰਦੀ ਹੈ ਜਿਸ ਨਾਲ ਜਦੋਂ ਅਸੀਂ ਇਸ ਸੰਸਾਰ ਤੋ ਵਾਪਿਸ ਜਾਈਏ ਤਾ ਸਾਡਾ ਪਿਤਾ ਅਕਾਲ ਪੁਰਖ ਸਾਨੂ ਪਛਾਣ ਲਵੇ,
'ਮੋਹੇ ਮਰਨੇ ਕਾ ਚਾਓ ਹੈ ਮਰੋਂ ਤੋ ਹਰਿ ਕੇ ਦਵਾਰ !! ਮਤ ਹਰਿ ਯੇ ਕਹੇ ਕੌਨ ਪੜਾ ਹੈ ਮੇਰੇ ਦਵਾਰ !!
ਅਸੀਂ ਸ਼ੁਰੂ ਵੀ ਓਥੋਂ ਹੀ ਹੋਏ ਸੀ ਤੇ ਸਾਡਾ ਅੰਤ ਵੀ ਓਥੇ ਹੀ ਹੈ-ਚਿਰ ਸ਼ਾਂਤੀ ਸਾਨੂ ਓਥੇ ਹੀ ਮਿਲਣੀ !
'ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰਿ ਜਿਤ ਦੁਆਰੇ ਉਬਰੇ ਤਿਤੈ ਲੇਹੁ ਉਬਾਰ !! ਸਤਿਗੁਰੁ ਸੁਖ ਵੇਖਾਲਿਆ ਸਚਾ ਸਬਦ ਵੀਚਾਰਿ ਨਾਨਕ ਅਵਰ ਨਾ ਸੁਝਈ ਹਰਿ ਬਿਨ ਬਖਸ਼ਣਹਾਰ !!
ਸਫਲ ਹੋਤ ਇਹ ਦੁਰਲਭ ਦੇਹੀ !! ਜਾ ਕਓ ਸਤਿਗੁਰੁ ਮਇਆ ਕਰੇਹੀ !! ਅੰਗ ੧੨੯੮ !!
ਆਓ ਸਾਰੇ ਪਵਿਤਰ ਨਾਮ ਨੂ ਰਿਦੇ ਵਿਚ ਵਸਾਈਏ --- ਸਤਿਨਾਮ ਵਾਹਿਗੁਰੂ !!
ਕਵਨ ਮੂਲ ਪ੍ਰਾਣੀ ਕਾ ਕਹੀਏ ਕਵਨ ਰੂਪ ਦ੍ਰਿਸਟਾਇਓ !! ਜੋਤਿ ਪ੍ਰਗਾਸ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ !! ਅੰਗ ੧੨੧੬ !!
ਇਥੇ ਫਿਰ ਵਿਚਾਰ ਕਰਨ ਦੀ ਲੋੜ ਹੈ ਕਿ ਇਹ ਸਤਿਨਾਮ ਕੀ ਹੈ, ਕੀ ਜੋ ਸਾਨੂ ਗੁਰੂ ਨਾਨਕ ਦੇਵ ਜੀ ਨੇ ਜੋ ਦਿੱਤਾ ਕੀ ਓਹੋ ਸਚਾ ਨਾਮ ਹੈ ? ਕਿਓਂਕਿ ਅਜਕਲ ਤੇ ਕਲਯੁਗੀ ਬਾਬੇ ਬਥੇਰੇ ਨੇ ਜੋ ਆਪਣਾ ਨਾਮ ਦਿੰਦੇ ਨੇ ਜਿਵੇਂ ਨਿਰੰਕਾਰੀ ਅਤੇ ਰਾਧਾਸਵਾਮੀਏ ਯਾ ਨੂਰ ਮਹਿਲੀਏ ? ਜੇ ਅਸੀਂ ਰਾਧਾ ਸਵਾਮੀਆਂ ਦੀ ਗਲ ਕਰੀਏ ਤੇ ਓਹ ਆਪਣਾ ਨਾਮ ਗੁਪਤ ਰਖਦੇ ਨੇ, ਕਿਸੇ ਨੂ ਨਹੀ ਦਸਦੇ ! ਵੇਖੋ. ......
'ਇੰਜ ਹੀ ਇਹ ਦੂਜੇ ਡੇਰੇਵਾਲੇ ਅਤੇ ਬਾਬੇ ਕਰਦੇ ਪਏ ਨੇ ! ਪਰ ਬਾਬੇ ਨਾਨਕ ਨੇ ਸਾਂਝਾ ਉਪਦੇਸ ਦਿੱਤਾ ਸੀ ਨਾਮ ਜਪਣ ਲਈ, ਓਹਨਾ ਇਸ ਭੇਦ ਨੂ ਸਿਰਫ ਆਪਣੇ ਸਿਖਾਂ ਤਕ ਲਈ ਨਹੀ ਸੀ ਰਖਿਆ ਪਰ ਸਾਰੀ ਮਨੁਖ ਲੋਕਾਈ ਵਾਸਤੇ ਦਿੱਤਾ ਸੀ ਤੇ ਕਿਹਾ ਸੀ "
ਖਾਵਹੁ ਖਰਚਹੁ ਰਲ ਮਿਲ ਭਾਈ ਤੋਟ ਨ ਆਵੈ ਵਧਦੋ ਜਾਈ !!' ਗਓੜੀ ਗੁਆਰੇਰੀ ਮਹੱਲਾ ੫ !!
ਸਬਦੈ ਕਾ ਨਿਬੇੜਾ ਸੁਣ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ !! ਨਾਮੇ ਰਾਤੇ ਅਨਦਿਨੁ ਮਾਤੇ ਨਾਮੇ ਤੇ ਸੁਖੁ ਹੋਈ !! ਨਾਮੇ ਹੀ ਤੇ ਸਭੁ ਪਰਗਟੁ ਹੋਵੇ ਨਾਮੇ ਸੋਝੀ ਪਾਈ !! ਬਿਨ ਨਾਵੈ ਭੇਖ ਕਰਹਿ ਬਹੁਤੇਰੇ ਸਚੇ ਆਪਿ ਖੁਆਈ !! ਸਤਿਗੁਰ ਤੇ ਨਾਮੁ ਪਾਈਏ ਅਉਧੂ ਜੋਗ ਜੁਗਤ ਤਾ ਹੋਈ !! ਕਰੀ ਬੀਚਾਰੁ ਮਨ ਦੇਖਉ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ !! ਸਿਧ ਗੋਸਟਿ !!
ਹੁਣ ਮੈਂ ਤੁਹਾਨੂ ਦੋ ਗੁਥੀਆਂ ਦਿਨਾ ਹਾਂ ਤੇ ਪਹਿਲੀ ਗੁਥੀ ਵਿਚ ਜੋ ਮਾਇਆ ਹੈ ਓਹ ਤੁਸੀਂ ਵਰਤ ਨਹੀ ਸਕਦੇ ਪਰ ਸਿਰਫ ਵੇਖ ਸਕਦੇ ਹੋ, ਇਹ ਤੁਹਾਡੀ ਮਿਲ੍ਕੀਅਤ ਹੈ ਹੁਣ ਇਸਨੁ ਜਿੰਨੀ ਵਾਰੀ ਮਰਜੀ ਵੇਖੀ ਜਾਓ ਤੇ ਖੁਸ਼ ਹੁੰਦੇ ਰਹੋ,
ਨਾ ਇਸ ਪੂੰਜੀ ਨੇ ਘਟਨਾ ਹੈ ਤੇ ਨਾ ਹੀ ਵਧਣਾ ਹੈ, ਇਸ ਪੂੰਜੀ ਨੇ ਇਨੀ ਹੀ ਰਹਿਣਾ !
! ਹੁਣ ਇਸਨੁ ਜਿੰਨੀ ਵਾਰੀ ਮਰਜੀ ਵੇਖੀ ਜਾਓ ਤੇ ਖੁਸ਼ ਹੁੰਦੇ ਰਹੋ !


ਦੂਜੀ ਗੁਥੀ ਵਿਚ ਵੀ ਮਾਇਆ ਹੈ ਪਰ ਇਹ ਮਾਇਆ ਓਹ ਹੈ ਕਿ ਪਈ ਰਹੇਗੀ, ਨਹੀ ਵਰਤੋਂਗੇ ਤੇ ਘਟ ਜਾਏਗੀ ਪਰ ਜੇ ਕਰ ਤੁਸੀਂ ਵਰਤੋਂਗੇ, ਜਿੰਨੀ ਵਰਤੋਂਗੇ ਇਹ ਦੁਨੀ ਤੇ ਹੋਰ ਵੀ ਵਧਦੀ ਜਾਏਗੀ, ਤੇ ਤੁਸੀਂ ਕਿਹੜੀ ਗੁਥੀ ਲੈਣੀ ਪਸੰਦ ਕਰੋਗੇ ? ਜਿਹੜੀ ਓਨੀ ਹੀ ਰਹਿਣੀ ਯਾ ਦੂਜੀ ਵਾਲੀ, ਜਿਸਨੂ ਜਿਨਾ ਵਰਤੋ ਦੁਨੀ ਹੋਵੇਗੀ- ਸਭ ਇਹ ਦੂਜੀ ਗੁਥੀ ਹੀ ਲੋਚ੍ਨ੍ਗੇ ! ਇਹੋ ਅਸਲੀ ਗੁਥੀ ਹੈ ਅਕਾਲ ਪੁਰਖ ਦੇ ਨਾਮ ਦੀ ਜਿਸ ਲਈ ਗੁਰੂ ਜੀ ਨੇ ਇਹ ਉਪਦੇਸ ਦਿੱਤਾ ਹੈ !
ਹੁਣ ਤੁਹਾਨੂ ਇਹ ਸਮਝਗਈ ਹੋਵੇਗੀ ਕਿ ਤੁਸੀਂ ਕੌਣ ਹੋ, ਕਿਥੋਂ ਆਏ ਹੋ, ਕਿਸ ਕੰਮ ਲਈ ਇਥੇ ਆਏ ਹੋ, ਤੁਹਾਨੂ ਕਿਸਨੇ ਭੇਜਿਆ ਹੈ, ਤੁਹਾਡੇ ਜਨਮ ਲੈਣ ਦਾ ਕਾਰਣ ਕੀ ਹੈ? ਤੁਸੀਂ ਆਏ ਤਾ ਹੋ ਪਰ ਹੁਣ ਕਿਥੇ ਜਾਣਾ ਹੈ ! ਇਹਨਾ ਸਬ ਸਵਾਲਾਂ ਦੇ ਜਵਾਬ ਦੇਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਯਾ ਉਪਰਾਲਾ ਵਾਹਿਗੁਰੂ ਜੀ ਦੇ ਸਦਕਾ ਅਸੀਂ ਕੀਤਾ ਹੈ ! ਗੁਰਬਾਣੀ ਦਾ ਹਵਾਲਾ ਦਿੰਦੇ ਹੋਇ ਅਸੀਂ ਇਹ ਸਮਝਾਓਣ ਦੀ ਕੋਸ਼ਿਸ਼ ਗੁਰਬਾਣੀ ਅਨੁਸਾਰ ਹੀ ਕੀਤੀ ਹੈ ਕਿ ਅਸੀਂ ੮੪ ਲਖ ਜੂਨੀਆਂ ਤੋ ਬਾਅਦ ਅਕਾਲ ਪੁਰਖ ਨੂ ਹੁਣ ਮਿਲਣਾ ਹੈ ! ਵਾਹਿਗੁਰੂ ਜੀ ਨੇ ਇਹ ਦੇਹੀ ੮੪ ਲਖ ਜੂਨੀਆਂ ਦੀ ਭੁਖ ਮਿਟਾਓਣ ਲਈ ਤੇ ਸੱਚੇ ਵਾਹਿਗੁਰੂ ਨੂ ਮਿਲਣ ਦੀ ਇਹ ਵਾਰੀ ਦੱਸੀ ਹੈ, ਅਸੀਂ ਵਾਹਿਗੁਰੂ ਨਾਮ ਨੂ ਜਾਪਦੇ ਹੋਇ ਇਸ ਦੇਹੀ ਨੂ ਪਵਿਤਰ ਕਰਨਾ ਹੈ ਜਿਸ ਨਾਲ ਸਾਡਾ ਮਨ ਨਿਰਮਲ ਹੋਵੇ, ਸੋਝੀ ਆਵੇ ਤੇ ਅੰਦਰ ਵਾਹਿਗੁਰੂ ਸਬਦ ਦੀ ਧੁਨਿ ਵਜੇ ! ਅਸੀਂ ਅਕਾਲ ਪੁਰਖ ਤੋ ਵਿਛੜੇ ਸੀ ਤੇ ਹੁਣ ਵਾਹਿਗੁਰੂ ਜੀ ਮਿਹਰ ਕਰਨ, ਸਾਡਾ ਪੈਂਡਾ ਮੁਕੇ ਤੇ ਅਸੀਂ ਆਪਣੇ ਘਰ ਜਾਈਏ, ਆਪਣੇ ਪਿਤਾ ਪਰਮੇਸ੍ਵਰ ਅਕਾਲ ਪੁਰਖ ਨੂ ਮਿਲੀਏ
ਦੋਹਰਾ !! ਹਰਿ ਹਰਿ ਜਨਿ ਦੁਇ ਏਕ ਹੈ ਬਿਬ ਬਿਚਾਰ ਕਿਛੁ ਨਾਹਿ !! ਜਲ ਤੇ ਉਪਜ ਤਰੰਗ ਜਿਓਂ ਜਲ ਹੀ ਬਿਖੇ ਸਮਾਹਿ !!


ਇਸ ਲਈ ਕੰਮ ਕਾਰ ਕਰਦੇ ਹੋਏ ਵੀ, ਸਾਂਸ ਸਾਂਸ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਰਹੀਏ, ਜੋ ਮਾਇਕ ਪਦਾਰਥ ਉਸਨੇ ਸਾਨੂ ਇਸ ਦੇਹੀ ਦੇ ਸੁਖ ਲਈ ਬਖਸ਼ੇ ਹਨ, ਉਸ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ !


ਦੁਨਿਆ ਇਕ ਸੈਰਗਾਹ ਹੈ ਇਥੇ ਕਈ ਆਏ ਅਤੇ ਕਈ ਸੈਰ ਕਰਕੇ ਚਲੇ ਗਏ ਪਰ ਜਿਸ ਨੇ "ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਡ ਆਸ " ਮੁਤਾਬਿਕ ਜੀਵਨ ਜੀਵਿਆ -ਓਹ ਸਫਲ ਹੋ ਗਏ ! ਕਾਲ ਯਾਨੀ ਮੌਤ ਦਾ ਕੋਈ ਪਤਾ ਨਹੀ ਹਰ ਇਕ ਵਸਤੁ ਨਾਸ਼ਵਾਨ ਹੈ ਪਰ ਰੱਬ ਦੇ ਸਚੇ ਆਸ਼ਕਾਂ ਵਿਚ ਇਹ ਆਸ ਬਣੀ ਰਹਿੰਦੀ ਹੈ
"ਕਬੀਰ ਮੇਹੇ ਮਰਨੇ ਕਾ ਚਾਓ ਹੈ ਮਰੋਂ ਤੋ ਹਰਿ ਕੇ ਦੁਆਰ !!"

ਗੁਰੂ ਨਾਨਕ ਦੇਵ ਜੀ ਦਾ ਇਹ ਅੰਤਿਮ ਫੈਸਲਾ ਹੈ, "ਜਿਨੀ ਨਾਮ ਧਿਆਇਆ ਗਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲਿ !!" !! ਜਿੰਨਾ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਹੈ ਉਨਾ ਦੇ ਨਾਲ ਓਹਨਾ ਦੇ ਪਰਿਵਾਰ, ਸਮਾਜ, ਸ਼ਹਿਰ ਹੀ ਨਹੀ ਸਗੋਂ ਮੁਲਕ ਵੀ ਤਰ ਜਾਂਦੇ ਨੇ ! ਜੀਵਨ ਦਾ ਇਹ ਮਕਸਦ, " ਸਾਸ ਸਾਸ ਸਿਮਰਓ ਗੋਬਿੰਦ ਮਨ ਅੰਤਰਿ ਕੀ ਉਤਰੇ ਚਿੰਦ !!" ਬਣਾ ਕੇ ਨਾਮ ਦੇ ਸੋਹਣੇ ਰਸੀਏ ਅਤੇ ਵਪਾਰੀ ਬਣੋ ਅਤੇ ਆਤਮਿਕ ਉਚਤਾ ਦੀਆਂ ਮੌਜਾਂ ਮਾਨਣ ਲਈ ਹਮੇਸ਼ਾ ਤਿਆਰ ਰਹੋ ! ਗਫਲਤ ਬਣ ਕੇ ਜੀਵਨ ਬਰਬਾਦ ਨਾ ਕਰੋ, ਜੀਵਨ ਦੇ ਹਰ ਇਕ ਪਲ ਦੀ ਕੀਮਤ ਨੂ ਸਮਝੋ !


ਗੁਰੂ ਸਾਹਿਬ ਜੀ ਨੇ ਸਾਰੇ ਹੀ ਗੁਰੂ ਗਰੰਥ ਸਾਹਿਬ ਜੀ ਵਿਚ ਸਿਰਫ ਨਾਮ ਦੀ ਵਡੀਆਈ ਅਤੇ ਨਾਮ ਜਪਣ ਤੇ ਹੀ ਉਪਦੇਸ ਦਿੱਤਾ ਹੈ ! ਓਹਨਾ ਨੇ ਕਿਹਾ ਕਿ ਬੰਦਿਆ ਜੇ ਰੱਬ ਤੋ ਕੁਝ ਮੰਗਣਾ ਵੀ ਹੈ ਤੇ ਸਿਰਫ ਨਾਮ ਦੀ ਦਾਤਿ ਮੰਗ.....
ਮਾਗਨਿ ਮਾਗਤ ਏਕਹਿ ਮਾਗ !! ਨਾਨਕ ਜਾਤੇ ਪਰਹਿ ਪਰਾਗ !! ਬਾਵਨ ਆਖਰੀ !!

ਓਹ ਨਾਮ ਮੰਗ ਜਿਸ ਦੀ ਖੁਸ਼ਬੂ ਸਬ ਨੂ ਪੁਜੇ, ਇਸ ਕਰਕੇ ਸਿੰਘੋ - ਗੁਰੂ ਦੇ ਪਿਆਰਿਓ ਆਓ ਸਭ ਸਚਾ ਨਾਮ ਜਪੀਏ - ਸਤਿਨਾਮ ਵਾਹਿਗੁਰੂ ਜੀ.


ਗੁਰੂ ਚਰਨਾ ਦਾ ਦਾਸ;
ਅਜਮੇਰ ਸਿੰਘ ਰੰਧਾਵਾ
0091-9818610698
hit counter script





Ajmer Singh Randhawa.
0091-9818610698.